ਅਣਡਿੱਠਾ ਪੈਰਾ ਪੜ੍ਹ ਕੇ ਪ੍ਰਸ਼ਨ 1 ਤੋਂ 5 ਦੇ ਸਹੀ ਉੱਤਰ ਦੀ ਚੋਣ ਕਰੋ -
ਇੱਕ ਵਚਨ, ਬਹੁਵਚਨ, ਨਾਂਵ ਤੇ ਪੜਨਾਂਵ ਜਿਹੜੇ ਵੱਡੀਆਂ ਕਲਾਸਾਂ ਵਿਚ ਰੱਟਦਿਆਂ ਬੱਚੇ ਫੇਲ੍ਹ ਹੋ ਜਾਂਦੇ ਹਨ, ਕਿਵੇਂ ਪਹਿਲੇ ਦੋ ਤਿੰਨ ਸਾਲ ਦੀ ਉਮਰ ਵਿੱਚ ਆਪਣੇ ਆਪ ਹੀ ਬਿਨ ਸਿਖਾਏ ਬੱਚਿਆਂ ਦੀ ਸਮਝ ਵਿੱਚ ਆ ਜਾਂਦੇ ਹਨ, ਇਸ ਬਾਰੇ ਗ਼ੌਰ ਕਰੀਏ ਤਾਂ ਕੁੱਝ ਹੋਰ ਨੁਕਤੇ ਵੀ ਵੱਡਿਆਂ ਦੀ ਸਮਝ ਵਿੱਚ ਆਉਣ ਲੱਗ ਪੈਣਗੇ। ਇੱਕ ਗੱਲ ਤਾਂ ਸਾਫ਼ ਜ਼ਾਹਿਰ ਹੈ ਕਿ ਬੱਚੇ ਦੀ ਮੁੱਢਲੀ ਸਿੱਖਿਆ ਬੱਚੇ ਨੂੰ ਬਿਨਾਂ ਪੜ੍ਹਾਏ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸਨੂੰ ਪਤਾ ਲੱਗ ਜਾਂਦਾ ਹੈ ਕਿ ਕੁੜੀ ਨਾਲ ‘ਜਾਂਦੀ’ ਅੱਖਰ ਹੀ ਲੱਗੇਗਾ ਅਤੇ ਮੁੰਡੇ ਨਾਲ ‘ਜਾਂਦਾ’। ਇਹ ਵੀ ਉਹ ਜਲਦ ਸਮਝ ਲੈਂਦਾ ਹੈ ਕਿ ਇੱਕ ਪੰਛੀ ‘ਉੱਡੇਗਾ’ ਅਤੇ ਬਹੁਤ ਪੰਛੀ ‘ਉੱਡਣਗੇ’।ਜਦੋਂ ਬੱਚੇ ਨੂੰ ਸਕੂਲ ਵਿੱਚ ਪੜ੍ਹਨੇ ਪਾਇਆ ਜਾਂਦਾ ਹੈ ਤਾਂ ਜੇ ਅਧਿਆਪਕ ਵੀ ਉਸੇ ਮਾਂ-ਬੋਲੀ ਵਿੱਚ ਪੜ੍ਹਾ ਰਿਹਾ ਹੋਵੇ ਤਾਂ ਉਹ ਬੋਲੀ ਪਰਪੱਕ ਹੋ ਜਾਂਦੀ ਹੈ ਤੇ ਬੱਚੇ ਨੂੰ ਉਸ ਬੋਲੀ ਵਿੱਚ ਮੁਹਾਰਤ ਹਾਸਲ ਕਰਨ ਵਿੱਚ ਬਹੁਤਾ ਸਮਾਂ ਨਹੀਂ ਲਗਦਾ। ਉਸ ਤੋਂ ਅਗਲੀ ਪੜ੍ਹਾਈ ਆਪਣੇ ਆਪ ਹੀ ਸੌਖੀ ਹੋ ਜਾਣੀ ਹੋਈ, ਕਿਉਂਕਿ ਹਰ ਨਵੇਂ ਸ਼ਬਦ ਅਤੇ ਨਵੀਂ ਬੋਲੀ ਨੂੰ ਸਮਝਣ ਲਈ ਉਸ ਕੋਲ ਇੱਕ ਅਧਾਰ ਹੁੰਦਾ ਹੈ ਤੇ ਉਸ ਸ਼ਬਦ ਦਾ ਆਪਣੀ ਮਾਂ-ਬੋਲੀ ਵਿਚ ਤਰਜਮਾ ਕਰਕੇ ਬੱਚਾ ਜਲਦ ਨਵੀਂ ਚੀਜ਼ ਸਿੱਖ ਲੈਂਦਾ ਹੈ। ਇਸ ਤਰ੍ਹਾਂ ਉਸਦੇ ਦਿਮਾਗ ਦੀ ਸਾਫ਼ ਸਲੇਟ ਉੱਤੇ ਉਕਰੇ ਮਾਂ-ਬੋਲੀ ਦੇ ਅੱਖਰ ਉਸਨੂੰ ਔਖੀ ਤੋਂ ਔਖੀ ਚੀਜ਼ ਵੀ ਸੌਖੇ ਤਰੀਕੇ ਸਮਝਣ ਵਿਚ ਮਦਦ ਕਰਦੇ ਹਨ।
ਪ੍ਰਸ਼ਨ 1. ਕਿਹੜੇ ਬੱਚੇ ਵਿਆਕਰਨ ਦੀ ਪੜ੍ਹਾਈ ਵਿੱਚ ਅਸਫਲ ਹੁੰਦੇ ਹਨ ? *
(ੳ) ਮੁੱਢਲੀ ਸਿੱਖਿਆ ਪ੍ਰਾਪਤ ਕਰਨ ਵਾਲ਼ੇ
(ਅ) ਰੱਟਦਿਆਂ ਸਿੱਖਣ ਵਾਲ਼ੇ
(ੲ) ਸਮਝ ਅਨੁਸਾਰ ਸਿੱਖਣ ਵਾਲ਼ੇ
(ਸ) ਉਪਰੋਕਤ ਸਾਰੇ ।
ਪ੍ਰਸ਼ਨ 2. ਬੱਚੇ ਲਿੰਗ ਅਤੇ ਵਚਨ ਦੇ ਭੇਦ ਵਾਲ਼ੇ ਸ਼ਬਦਾਂ ਬਾਰੇ ਕਦੋਂ ਸਿੱਖਦੇ ਹਨ ? *
(ੳ) ਵੱਡੀਆਂ ਕਲਾਸਾਂ ਵਿੱਚ
(ਅ) ਛੋਟੀਆਂ ਕਲਾਸਾਂ ਵਿੱਚ
(ੲ) ਮੁੱਢਲੀ ਸਿੱਖਿਆ ਵਿੱਚ
(ਸ) ਔਖੀਆਂ ਚੀਜ਼ਾਂ ਵਿੱਚ ।
ਪ੍ਰਸ਼ਨ 3. ਨਵੀਂ ਬੋਲੀ ਨੂੰ ਸਮਝਣ ਦਾ ਅਧਾਰ ਕੀ ਹੁੰਦਾ ਹੈ ? *
(ੳ) ਮਾਂ-ਬੋਲੀ ਵਿੱਚ ਮੁਹਾਰਤ
(ਅ) ਮੁੱਢਲੀ ਸਿੱਖਿਆ
(ੲ) ਅਧਿਆਪਕ
(ਸ) ਰੱਟਾ ਮਾਰਨ ਵਿੱਚ ਮੁਹਾਰਤ ।
ਪ੍ਰਸ਼ਨ 4. ‘ਨਿਪੁੰਨ’ ਦਾ ਸਮਾਨਾਰਥਕ ਸ਼ਬਦ ਕੀ ਹੈ ? *
(ੳ) ਮੁਹਾਰਤ
(ਅ) ਤਰਜਮਾ
(ੲ) ਮੁੱਢਲੀ ।
(ਸ) ਪਰਪੱਕ ।
ਪ੍ਰਸ਼ਨ 5. ‘ਤਰਜਮਾ’ ਦਾ ਸਹੀ ਅਰਥ ਕੀ ਹੈ ? *
(ੳ) ਇੱਕ ਭਾਸ਼ਾ ਵਿੱਚ ਲਿਖੇ ਦਾ ਦੂਜੀ ਭਾਸ਼ਾ ਵਿੱਚ ਅਨੁਵਾਦ
(ਅ) ਇੱਕ ਬੋਲੀ ਉੱਪਰ ਦੂਜੀ ਬੋਲੀ ਦਾ ਪ੍ਰਭਾਵ
(ੲ) ਇੱਕ ਔਖੀ ਗੱਲ ਨੂੰ ਸੌਖੀ ਕਰਕੇ ਸਮਝਣ ਦਾ ਤਰੀਕਾ
(ਸ) ਇਹਨਾਂ ਵਿੱਚੋਂ ਕੋਈ ਨਹੀਂ ।​

Answers & Comments


Add an Answer


Please enter comments
Please enter your name.
Please enter the correct email address.
You must agree before submitting.

Helpful Social

Copyright © 2024 EHUB.TIPS team's - All rights reserved.